Jagan Uggoke Dhaliwal

ਇਸ ਤਰ੍ਹਾਂ ਬੇਰੁਜ਼ਗਾਰਾਂ, ਮਜ਼ਦੂਰਾਂ ਨੂੰ ਅਤੇ ਬਜ਼ੁਰਗਾਂ ਨੂੰ ਜੋਂ ਕਮਾ ਕੇ ਨਹੀਂ ਖਾ ਸਕਦੇ ਮਿਲ ਸਕਦੀਆਂ ਨੇ ਸਹੂਲਤਾਂ - ਜਗਨ ਉੱਗੋਕੇ ਧਾਲੀਵਾਲ

ਹੁਣ ਦੇ ਸਮੇਂ ਚ ਆਪਣੀ ਆਪਣੀ ਥਾਂ ਤੇ ਹਰ ਇੱਕ ਇੰਨਸਾਨ ਹੀ ਪੜਿਆ ਲਿਖਿਆ ਹੈ ਆਪਣੀ ਆਪਣੀ ਥਾਂ ਤੇ ਹਰੇਕ ਇਨਸਾਨ ਨੇ ਹੀ ਪੜਾਈ ਤੇ ਖ਼ਰਚਾ ਕੀਤਾ ਹੁੰਦਾ ਹੈ ਅਤੇ ਹਰੇਕ ਇਨਸਾਨ ਹੀ ਪੜ ਲਿਖ ਕੇ ਆਪਣੀ ਨੌਕਰੀ ਦੀ ਤਲਾਸ਼ ਕਰਦਾ ਹੈ।
ਕਿਸੇ ਨੂੰ ਨੌਕਰੀ ਮਿਲਣੀ ਨਾ ਮਿਲਣੀ ਉਹ ਗੱਲ ਅਲੱਗ ਹੈ।
ਹੁਣ ਹਿਸਾਬ ਲਾ ਕੇ ਵੇਖਿਆ ਜਾਵੇ ਤਾਂ ਇੱਕ ਇੰਨਸਾਨ ਸਰਕਾਰ ਦੀ ਡਿਊਟੀ ਕਰਦਾਂ ਹੈਂ, ਸਰਕਾਰ ਤੋਂ ਹਜ਼ਾਰਾਂ ਰੁਪਇਆਂ ਤਨਖਾਹ ਦਾ ਲ਼ੈ ਰਿਹਾ ਹੈ, ਸਰਕਾਰ ਤੋਂ ਹਰ ਸਹੂਲਤ ਲੈ ਰਿਹਾ ਹੈ,
ਬੇਸ਼ੱਕ ਜਿੰਨੀ ਮਰਜ਼ੀ ਮਹਿੰਗਾਈ ਹੈਂ।
ਪੂਰਾ ਖੁੱਲ੍ਹਾ ਖ਼ਰਚ ਕਰਕੇ ਵੀ ਉਸਨੂੰ ਬੱਚਤ ਹੋ ਜਾਂਦੀ ਹੈ। ਇਹ ਸਰਕਾਰ ਨੂੰ ਵੀ ਸਭ ਪਤਾ ਹੈ।
ਦੂਸਰੇ ਪਾਸੇ ਉਸ ਤੋਂ ਵੀ ਜ਼ਿਆਦਾ ਪੜੇ ਲਿਖੇ ਇੰਨਸਾਨ ਬੇਰੁਜ਼ਗਾਰੀ ਦੀ ਦਲ ਦਲ ਚ ਫ਼ਸੇ ਹੋਏ ਨੇ ਨਸ਼ਿਆਂ ਨਾਲ਼ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਨੇ। ਅਗਰ ਕਿਸੇ ਨੂੰ ਕੋਈ ਪ੍ਰਾਈਵੇਟ ਰੁਜ਼ਗਾਰ ਮਿਲਦਾ ਵੀ ਹੈ ਤਾ ਫਿਰ ਵੱਧ ਤੋਂ ਵੱਧ 10 ਹਜ਼ਾਰ ਰੁਪਏ ਮਿਲਦਾ।
ਇੰਨੀ ਜ਼ਿਆਦਾ ਮਹਿੰਗਾਈ ਚ ਦੱਸ ਹਜ਼ਾਰ ਰੁਪਏ ਨਾਲ ਕਿਸੇ ਦਾ ਕੁਛ ਵੀ ਨਹੀਂ ਬਣਦਾ ਹੈ।
ਆਪਾਂ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਬਾਦੀ ਵੱਧੀ ਹੋਈ ਹੈ, ਨੌਕਰੀਆਂ ਇੰਨੀਆਂ ਹੈ ਨਹੀਂ ਹੁਣ ਸਰਕਾਰ ਇਕੱਲੇ ਇਕੱਲੇ ਨੂੰ ਨੌਕਰੀ ਨਹੀ ਦੇ ਸਕਦੀ। ਤੇ ਨਾਂ ਹੀ ਸਰਕਾਰ ਕੋਲ ਇੰਨਾ ਪੈਸਾ ਹੈ ਤਨਖਾਹਾਂ ਦੇਣ ਲਈ।
ਇਹ ਸਿਸਟਮ ਇਸ ਤਰ੍ਹਾਂ ਠੀਕ ਹੋ ਸਕਦਾ ਹੈ ਕਿ ਜਿੰਨੇਂ ਵੀ ਸਰਕਾਰ ਦੇ ਮੁਲਾਜ਼ਮ ਨੇ ਹਰੇਕ ਮੁਲਾਜ਼ਮ ਦੀ ਤਨਖਾਹ ਚੋਂ 10% ਘਟੌਤੀ ਕਰੇ ਸਰਕਾਰ ਬਹੁਤ ਫ਼ਰਕ ਪੈ ਜਾਵੇਗਾ।
ਉਹੀ ਬੇਰੁਜ਼ਗਾਰਾਂ ਨੂੰ ਸਹੂਲਤਾਂ ਦੇਵੇ।
ਕਿਉਂ ਕਿ ਬੇਰੁਜ਼ਗਾਰਾਂ ਨੇਂ ਵੀ ਪੜ੍ਹਾਈ ਤੇ ਖਰਚੇ ਕੀਤੇ ਨੇ ਬੇਰੁਜ਼ਗਾਰਾਂ ਨੇਂ ਵੀ ਆਪਣੀ ਮਿਹਨਤ ਕੀਤੀ ਹੈ।
ਬਾਕੀ ਜਦੋਂ ਇੱਕ ਪ੍ਰਾਈਵੇਟ ਮੁਲਾਜ਼ਮ ਦਸ ਹਜ਼ਾਰ ਰੁਪਏ ਨਾਲ ਆਪਣਾਂ ਸਮਾਂ ਗੁਜ਼ਾਰ ਰਿਹਾ ਹੈ।
ਫੇਰ ਸਰਕਾਰ ਦੇ ਮੁਲਾਜ਼ਮ ਨੂੰ 10% ਘਟੌਤੀ ਨਾਲ਼ ਕੀ ਫ਼ਰਕ ਪੈਂਦਾ ਹੈ।
ਦੂਸਰੇ ਪਾਸੇ ਆਪਾਂ ਗੱਲ ਕਰਦੇ ਹਾਂ।ਕਿ ਇੱਕ ਪਾਸੇ ਤਾਂ ਚੰਗੀਆਂ ਜ਼ਮੀਨਾਂ ਜਾਇਦਾਦਾਂ ਵਾਲੇ ਲੋਕ ਨੇ ਉਨਾਂ ਕੋਲ ਹਰ ਸਹੂਲਤ ਹੈ।
ਸਰਕਾਰ ਤੋਂ ਲੋਨ ਚੱਕ ਕੇ ਸੜਕਾਂ ਤੇ ਆ ਜਾਂਦੇ ਆ ਕਿ ਸਾਨੂੰ ਸਰਕਾਰ ਕਰਜ਼ਾ ਮਾਫ ਕਰੇ।
ਬਾਕੀ ਕਿਸੇ ਵਕ਼ਤ ਉਨ੍ਹਾਂ ਲੋਕਾਂ ਨੂੰ ਕੋਈ ਨੌਬਤ ਆਉਂਦੀ ਹੈ ਤਾਂ ਫੇਰ ਉਹ ਲੋਕ ਤਾ ਆਪਣੀ ਥੋੜੀ ਜ਼ਮੀਨ ਬੈਇ ਗੈਣੇ ਕਰ ਕੇ ਆਪਣਾਂ ਮਤਲਬ ਸਾਰ ਲੈਂਦੇ ਨੇ। ਬਾਕੀ ਉਨਾਂ ਲੋਕਾਂ ਕੋਲ ਸਾਲ ਛੇ ਮਹੀਨੇ ਦਾ ਸੌਂਦਾ ਰਾਸ਼ਣ ਖਾਣ ਪੀਣ ਲਈ ਜਮਾਂ ਹੁੰਦਾ ਹੈ ਆਪਣੇ ਘਰ ਚ ਫਿਰ ਉਨ੍ਹਾਂ ਲੋਕਾਂ ਨੂੰ ਸੜਕ ਤੇ ਬੈਠਣਾ ਧਰਨੇ ਦੇਣੇ ਕੋਈ ਵੱਡੀ ਗੱਲ ਨਹੀਂ।
ਅਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਉਹ ਸਿਰਫ਼ ਦਿਖਾਵਾ ਹੀ ਹੈ ਕਦੇ ਵੀ ਕਿਤੇ ਵੀ ਕਿਸੇ ਧਰਨੇ ਚ ਮਜ਼ਦੂਰ ਦੀ ਗੱਲ ਨਹੀਂ ਕੀਤੀ ਗੲੀ ਬੱਸ ਸਾਡਾ ਨੁਕਸਾਨ ਹੋਇਆ ਹੈ ਸਾਨੂੰ ਮੁਆਵਜ਼ਾ ਮਿਲੇ। ਕਦੇ ਇਹ ਗੱਲ ਨਹੀਂ ਸਾਹਮਣੇ ਆਈ ਕਿ ਨਾਲ਼ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹੈ।ਇਸ ਨੂੰ ਵੀ ਮੁਆਵਜ਼ਾ ਮਿਲੇ।
ਹੋਰ ਤਾ ਹੋਰ ਕਿਸੇ ਮਜ਼ਦੂਰ ਨੂੰ ਤਾ ਉਥੇ ਮਾਈਕ ਚ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਹੈ।
ਮਜ਼ਦੂਰ ਨੂੰ ਤਾ ਦਬਾਇਆ ਜਾਂਦਾ ਹੈ ਜਦੋਂ ਕੋਈ ਵੀ ਅੰਦੋਲਨ ਕੀਤਾ ਜਾਂਦਾ ਹੈ ਤਾ ਹਰ ਜ਼ਿਲ੍ਹੇ ਦੇ ਜਿੰਨੇ ਪਿੰਡ ਨੇ ਹਰੇਕ ਪਿੰਡ ਦੀ ਹਰੇਕ ਗਲ਼ੀ ਚ ਦੋ ਚਾਰ ਬੰਦੇ ਅਜਿਹੇ ਹੁੰਦੇ ਨੇ ਜਿਹੜੇ ਆਪਣੀਆਂ ਜ਼ਮੀਨਾਂ ਠੇਕੇ ਤੇ ਦੇ ਵਿਹਲੇ ਰਹਿਣ ਗਿੱਝੇ ਹੁੰਦੇਆਂ। ਅਤੇ ਉਨ੍ਹਾਂ ਦਾ ਕੰਮ ਬੱਸ ਇਹੀ ਹੁੰਦਾ ਹਰੇਕ ਪਾਸੇ ਪ੍ਰਧਾਨ ਬੰਨਣਾ ਉਹ ਵੀ ਮੱਲੋਮੱਲੀ ਉਹੇ ਜਿਹੇ ਬੰਦੇ ਫਿਰ ਪਿੰਡਾ ਚ ਇਕੱਠੇ ਹੋ ਕੇ ਕੇ ਮੱਤੇ ਪਾਉਂਦੇ ਨੇ ਕਿ ਬੇਸ਼ੱਕ ਜੋਂ ਮਰਜੀ ਹੈ ਧਰਨੇ ਚ ਹਰੇਕ ਜਾਣਾਂ ਚਾਹੀਦਾ ਹੈ।ਅਗਰ ਕੋਈ ਨਹੀਂ ਧਰਨੇ ਚ ਜਾਉਂਗਾ ਤਾ ਫੇਰ ਉਸਨੂੰ ਜੁਰਮਾਨਾ ਕੀਤਾ ਜਾਵੇਗਾ ਆਪਣੀ ਮਰਜ਼ੀ ਨਾਲ ਈ ਜੁਰਮਾਨਾ ਰੱਖ ਲੈਂਦੇ ਨੇ ਇਥੇ ਕਿਹੜਾ ਕੋਈ ਰਾਜਾਂ ਬਾਬੂ ਆ।ਅਗਰ ਕੋਈ ਨਹੀਂ ਜੁਰਮਾਨਾ ਭਰਦਾ ਤਾ ਫਿਰ ਉਸਨੂੰ ਆਪਣੇ ਖੇਤਾਂ ਚ ਨਹੀਂ ਵੜਨ ਦੇਣਾ।
ਉਥੇ ਧਰਨੇ ਚ ਰੈਲੀਆਂ ਚ ਜਾਂਣ ਲਈ ਮਜ਼ਦੂਰਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਹੁਣ ਇੱਕ ਮਜ਼ਦੂਰ ਦੀ ਗੱਲ ਕਰੀਏ ਤਾਂ ਵਿੱਚ ਵਿੱਚ ਮਜ਼ਦੂਰ ਲੋਕਾਂ ਕੋਲ ਆਪਣਾਂ ਘਰ ਵੀ ਨਹੀਂ ਹੈਗਾ। ਕੋਈ ਮਜ਼ਦੂਰਾਂ ਕੋਲ ਪੱਕਾ ਕੰਮ ਨਹੀ ਹੈਗਾ।
ਜੇਕਰ ਕਿਸੇ ਕੰਮ ਤੇ ਜਾਂਦੇ ਮਜ਼ਦੂਰ ਜਮਾਤ ਦੇ ਬੰਦੇ ਦਾ ਸਾਈਕਲ ਪੈਂਚਰ ਹੋ ਜਾਵੇ ਤਾਂ ਉਸ ਮਜ਼ਦੂਰ ਨੇ ਕਦੇ ਵੀ ਸਰਕਾਰ ਨੂੰ ਦੋਸ ਨਹੀਂ ਦਿੱਤਾ ਕਿ ਮੇਰਾ ਅੱਜ ਕੰਮ ਨਹੀਂ ਚੱਲਿਆ ਅਸੀ ਉਹੀ ਕਮਾਉਣਾ ਤੇ ਉਹੀ ਖਾਣਾ ਹੈ। ਮਜ਼ਦੂਰਾਂ ਨੇ ਕਦੇ ਵੀ ਕੋਈ ਰੈਲੀ ਨਹੀਂ ਕੀਤੀ ਕਿ ਸਾਡੇ ਕੋਲ ਘਰ ਹੈਣੀ, ਸਾਡੇ ਕੋਲ ਪੱਕਾ ਕੰਮ ਨਹੀ।
ਇਹ ਸਭ ਚੀਜ਼ਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ।
ਕਿ ਕਿਸ ਨੂੰ ਇੱਕ ਸਾਲ ਦੀ ਕਿੰਨੀ ਆਮਦਨ ਹੈਂ।
ਜਿਸ ਕੋਲ ਲੋੜ ਤੋਂ ਵੱਧ ਆਮਦਨ ਹੈਂ।
ਸਭ ਦੀ ਘਟੌਤੀ ਕਰ ਕੇ ਉਹੀ ਬੇਰੁਜ਼ਗਾਰਾਂ, ਮਜ਼ਦੂਰਾਂ ਚ, ਅਤੇ ਬਜ਼ੁਰਗਾਂ ਚ ਜੋਂ ਕਮਾ ਕੇ ਨਹੀਂ ਖਾ ਸਕਦੇ ਉਨ੍ਹਾਂ ਚ ਵੰਡਣਾ ਚਾਹੀਦਾ ਹੈ।
ਸਾਰਾ ਸਿਸਟਮ ਹੀ ਠੀਕ ਹੋ ਜਾਵੇਗਾ।

ਲਿਖ਼ਤ- ਜਗਨ ਉੱਗੋਕੇ ਧਾਲੀਵਾਲ ਮੋਬਾਈਲ- 9915598209

ਫੇਸਬੁੱਕ ਤੇ ਆਪਣੇਂ ਆਪ ਨੂੰ ਚੰਗੇ ਹੋਣ ਦਾ ਦਿਖਾਵਾ ਵੀ ਕਰਦੇ ਨੇ ਬਹੁਤ ਲੋਕ ਆਪਣਾਂ ਮਸ਼ਹੂਰ ਹੋਣ ਲਈ - ਜਗਨ ਉੱਗੋਕੇ ਧਾਲੀਵਾਲ

ਅੱਜਕਲ੍ਹ ਜਿਵੇਂ ਆਪਾਂ ਫੇਸਬੁੱਕ ਜਾ ਇੰਸਟਾਗ੍ਰਾਮ ਤੇ ਵਧੀਆ ਵਧੀਆ ਸਿੱਖਿਆ ਦਾਇਕ ਪੋਸਟਾਂ ਲਿਖਤਾਂ ਬਗੈਰਾ ਵੇਖਦੇ ਰਹਿੰਦੇ ਹਾ। ਤਾਂ ਆਪਾਂ ਚੰਗੀਆਂ ਸਿੱਖਿਆ ਦਾਇਕ ਪੋਸਟਾਂ ਵੇਖ ਕੇ ਹੀ ਇੰਨਸਾਨ ਦੀ ਸੋਚ ਵਿਚਾਰ ਨੂੰ ਵੀ ਬਿੰਨਾਂ ਸੋਚੇਂ ਸਮਝੇਂ ਪੋਸਟਾਂ ਦੀ ਤਰ੍ਹਾਂ ਹੀ ਚੰਗਾ ਸਮਝ ਲੈਂਦੇ ਹਾਂ।
ਮੈਂ ਤੁਹਾਡੇ ਨਾਲ ਫੇਸਬੁੱਕ ਤੇ ਆਪਣੀ ਹੱਡਬੀਤੀ ਗੱਲ ਸ਼ੇਅਰ ਕਰ ਰਿਹਾ ਹਾਂ।
ਗੱਲ ਦੋ ਕੁ ਸਾਲ ਪਹਿਲਾਂ ਦੀ ਹੈ। ਫੇਸਬੁੱਕ ਤੇ ਇੱਕ ਕੁੜੀ ਬਹੁਤ ਚੰਗੀਆਂ ਚੰਗੀਆਂ ਸਿੱਖਿਆ ਦਾਇਕ  ਪੋਸਟਾਂ ਲਿਖਤਾਂ ਬਗੈਰਾ ਸ਼ੇਅਰ ਕਰਿਆ ਕਰੇ ਨਾਮ ਵੀ ਕਾਫ਼ੀ ਹੈ ਉਸਦਾ ਫੇਸਬੁੱਕ ਤੇ ਮੈਂ ਪੋਸਟਾਂ ਚੰਗੀ ਤਰ੍ਹਾਂ ਪੜਿਆ ਕਰਾਂ ਤਾਂ  ਪੋਸਟਾਂ ਬਹੁਤ ਵਧੀਆ ਸਿੱਖਿਆ ਦਾਇਕ ਹੋਇਆ ਕਰਨੀਆਂ ਤੇ ਮੈਂ ਪੋਸਟਾਂ ਲਾਈਕ ਕਰਿਆ ਕਰਾਂ। ਸਾਡੇ ਦੋਵਾ ਦੀ ਗੱਲ ਮੈਸੇਜ ਤੇ ਹੋਈ ਤਾਂ ਉਸ ਨੇ ਵੀ ਮੇਰਾ ਫੇਸਬੁੱਕ ਵੇਖਿਆ ਤਾਂ ਦੁਆਰਾ ਮੇਰੇ ਕੋਲ ਉਸ ਕੁੜੀ ਦਾ ਮੈਸੇਜ ਆਇਆ ਕਿ ਤੁਸੀਂ ਤਾ ਜੀ ਕਾਫੀ ਵੱਡੇ ਪੱਤਰਕਾਰ ਉ ਤੁਸੀਂ ਤਾ ਕਾਫੀ ਮਸ਼ਹੂਰ ਲੱਗਦੇ  ਉ।
ਮੈਂ ਉਸ ਕੁੜੀ ਨੂੰ ਕਿਹਾ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਤਾ ਇੱਕ ਆਮ ਜਿਹਾ ਬੰਦਾ ਹਾਂ।
ਚਲੋ ਦੁਆਰਾ ਫੇਰ ਉਸ ਦਾ ਮੈਸੇਜ ਆਇਆ ਕਿ ਨਹੀਂ ਜੀ ਤੁਸੀ ਦੇਖਣ ਚ ਆਮ ਨਹੀਂ ਲੱਗਦੇ ਤੁਸੀਂ ਤਾ ਕਾਫੀ ਮਸ਼ਹੂਰ ਲੱਗਦੇ ਉ।
ਮੈਂ ਮਨ ਚ ਸੋਚਿਆ ਕਿ ਕਮਾਲ ਦੀ ਗੱਲ ਆ ਇਹ ਕੁੜੀ ਇੱਕ ਲੇਖਕ ਆ ਹੈ। ਬਹੁਤ ਵਧੀਆ ਲਿਖਦੀ ਹੈ ਕਾਫੀ ਸਮੇਂ ਤੋਂ ਵੇਖਦਾ ਹਾਂ ਇਸ ਦੀਆਂ ਪੋਸਟਾਂ ਬਹੁਤ ਵਧੀਆ ਸਿੱਖਿਆ ਦਾਇਕ ਹੁੰਦੀਆਂ ਨੇ।
ਪਰ ਜੋਂ ਲੇਖਕ ਹੁੰਦਾ ਹੈ ਉਹ ਤਾ ਇਸ ਤਰ੍ਹਾਂ ਦੀਆਂ ਗੱਲਾਂ ਈ ਨਹੀਂ ਕਰਦਾ ਨਾ ਹੀ ਉਸ ਨੂੰ ਕੋਈ ਮਸ਼ਹੂਰੀ ਤੱਕ ਮਤਲਬ ਹੁੰਦਾ ਹੈ।
ਚਲੋ ਫੇਰ ਕਾਫੀ ਜਾਣ ਪਛਾਣ ਹੋ ਗਈ ਸਾਡੇ ਦੋਵਾ ਚ ਤੇ ਉਹ ਕੁੜੀ ਮੈਨੂੰ ਕਹਿੰਦੀ ਚਲੋਂ ਵਟਸਐਪ ਤੇ ਵੀ ਐਡ ਹੁੰਂਦੇ ਹਾ ਹਾ ਚਲੋ ਉਸ ਨੇ ਮੈਨੂੰ ਫੇਸਬੁੱਕ ਮੈਂਸੇਜਰ ਤੇ ਆਪਣਾਂ ਵਟਸਐਪ ਨੰਬਰ ਭੇਜਿਆ ਅਸੀ ਦੋਵੇ ਵਟਸਐਪ ਤੇ ਵੀ ਐਡ ਹੋ ਗੲੇ।
ਚਲੋ ਉਹ ਕੁੜੀ ਮੈਨੂੰ ਕਹਿੰਦੀ ਜੀ ਤੁਸੀਂ ਮੇਰੀਆਂ ਪੋਸਟਾਂ ਜ਼ਰੂਰ ਸ਼ੇਅਰ ਕਰਿਆ ਕਰੋ ਜਿਥੋਂ ਤੱਕ ਵੀ ਤੁਹਾਡੇ ਤੋਂ ਹੋ ਸਕਦਾ ਹੈ।
ਮੈਂ ਉਸ ਕੁੜੀ ਦੀਆਂ ਪੋਸਟਾਂ ਸ਼ੇਅਰ ਕਰਨ ਲੱਗ ਪਿਆ ਫੇਸਬੁੱਕ ਤੇ ਮੈਨੂੰ ਉਹ ਕੁੜੀ ਮੇਰਾ ਧੰਨਵਾਦ ਕਰਿਆ ਕਰੇ ਕਿ ਤੁਸੀਂ ਮੇਰੀਆਂ ਪੋਸਟਾਂ ਸ਼ੇਅਰ ਕਰਦੇ ਉ ਤੇ ਇਸ ਦੇ ਨਾਲ ਨਾਲ ਮੈਨੂੰ ਇਸ ਤਰ੍ਹਾਂ ਵੀ ਪੁਛਿਆ ਕਰੇਂ ਕਿ ਤੁਹਾਨੂੰ ਮੇਰੇ ਬਾਰੇ ਕਿਸੇ ਨੇ ਪੁੱਛਿਆ ਤਾਂ ਨਹੀਂ ਕਿ ਇਹ ਕੁੜੀ ਕੌਣ ਆ ਇੰਨਾ ਵਧੀਆ ਲਿਖਦੀ ਹੈ। ਮੈਂ ਕਿਹਾ ਕਰਾਂ ਨਹੀ ਮੈਨੂੰ ਤਾ ਕਿਸੇ ਨੇਂ ਕਦੇ ਵੀ ਕੁਛ ਨਹੀਂ ਪੁਛਿਆ।
ਤੇ ਮੈਂ ਵੀ ਸੋਚਿਆ ਕਰਾਂ ਵੀ ਇਹ ਮੈਨੂੰ ਇਸ ਤਰ੍ਹਾਂ ਕਿਉ ਪੁੱਛਦੀ ਹੈ ਅਸਲੀ ਕਾਰਨ ਕੀ ਹੋ ਸਕਦਾ ਹੈ।
ਮੈਂ ਉਸ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤਾਂ ਫੇਰ ਰਿਜਾਲਟ ਪਤਾ ਕੀ ਮਿਲਿਆ ਮੈਨੂੰ ਕਾਫੀ ਲੰਮੇ ਸਮੇਂ ਬਾਅਦ ਜੋਂ ਇੰਨਸਾਨ ਫੇਸਬੁੱਕ ਤੇ ਕਾਫੀ ਮਸ਼ਹੂਰ ਹੁੰਦਾ ਹੈ ਉਹ ਕੁੜੀ ਉਸ ਦੀ ਪੋਸਟ ਲਾਈਕ ਕਰਿਆ ਕਰੇ ਤੇ ਉਸ ਨਾਲ ਜਾਣ ਪਛਾਣ ਕਰ ਕੇ ਫੇਸਬੁੱਕ ਤੇ ਉਸ ਨੂੰ ਟਾਈਗ ਕਰ ਕੇ ਪੋਸਟ ਪਾਇਆ ਕਰੇ।
ਮੈਂ ਬਹੁਤ ਚੰਗੀ ਤਰ੍ਹਾਂ ਵੇਖਿਆ ਉਸ ਦਾ ਕਿਸੇ ਪੋਸਟ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਕਿਹੜੀ ਪੋਸਟ ਲਾਈਕ ਕਰਨੀ ਹੈ ਤੇ ਕਿਹੜੀ ਨਹੀਂ।
ਬੱਸ ਉਸ ਦਾ ਮਤਲਬ ਇਹੀ ਹੁੰਦਾ ਹੈ ਕਿ ਕਿਹੜਾ ਇੰਨਸਾਨ ਕਿੰਨੇ ਕੁ ਪਾਣੀ ਚ ਹੈ ਤੇ ਕਿੰਨਾ ਕੁ ਫੇਸਬੁੱਕ ਤੇ ਮਸ਼ਹੂਰ ਹੈ।
ਬੱਸ ਉਸਦੇ ਫੇਸਬੁੱਕ ਤੇ ਜਾ ਕੇ ਉਸ ਦੀ ਪੋਸਟ ਲਾਈਕ ਕਰਕੇ ਉਸ ਨਾਲ ਜਾਣ ਪਛਾਣ ਕਰ ਕੇ ਤੇ ਉਸ ਨੂੰ ਹੀ ਫੇਸਬੁੱਕ ਤੇ ਆਪਣੀ ਪੋਸਟ ਟਾਈਗ ਕਰ ਕੇ ਲਾਜਮੀ ਪਾਉਣੀ ਹੁੰਦੀ ਹੈ।
ਤੇ ਨਾਲੇ ਵੇਖਣਾ ਵੀ ਇੰਨਸਾਨ ਕਿੰਨੇ ਕੁ ਪਾਣੀ ਚ ਹੈ। ਇਸ ਤਰ੍ਹਾਂ ਕਰਿਆ ਕਰੇ ਹਰ ਰੋਜ਼ ਈ।
ਮੈਂ ਸੋਚਿਆ ਕਮਾਲ ਦੀ ਗੱਲ ਹੈ। ਜੋਂ ਪਾਠਕ ਇਸ ਦੀਆਂ ਪੋਸਟਾਂ ਨੂੰ ਪੜਦੇ ਨੇ ਉਹ ਇਸ ਦੀ ਸੋਚ ਨੂੰ ਲਾਈਕ ਵੀ ਕਰਦੇ ਨੇ ਕਮਾਲ ਦੀ ਗੱਲ ਹੈ ਆਪਾਂ ਲੋਕ ਫੇਸਬੁੱਕ ਤੇ ਚੰਗੀਆਂ ਪੋਸਟਾਂ ਲਿਖਤਾਂ ਵੇਖ ਕੇ ਹੀ ਬਿੰਨਾਂ ਸੋਚੇਂ ਸਮਝੇਂ ਉਸ ਇੰਨਸਾਨ ਦੀ ਸੋਚ ਵਿਚਾਰ ਨੂੰ ਵੀ ਪੋਸਟਾਂ ਦੀ ਤਰ੍ਹਾਂ ਚੰਗਾ ਸਮਝ ਲੈਂਦੇ ਹਾਂ।
ਚਲੋ ਜਦੋਂ ਮੈਨੂੰ ਇਸ ਤਰ੍ਹਾਂ ਪੂਰਾ ਪੱਕਾ ਪਤਾ ਲੱਗ ਗਿਆ ਕਿ ਬੱਸ ਇਸ ਕੁੜੀ ਦਾ ਮਸ਼ਹੂਰ ਹੋਣ ਤੱਕ ਮਤਲਬ ਹੈ ਇਸ ਨੂੰ ਇੰਨਸਾਨੀਅਤ ਦੀ ਬਿਲਕੁਲ ਹੀ ਕਦਰ ਨਹੀਂ ਤਾਂ ਮੈਂ ਤਾਂ ਉਸ ਦੀਆਂ ਪੋਸਟਾਂ ਵੀ ਨਹੀਂ ਸ਼ੇਅਰ ਕੀਤੀਆਂ ਤੇ ਉਸ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ।
ਇੱਕ ਦਿਨ ਫੇਸਬੁੱਕ ਤੇ ਮੈਨੂੰ ਮੈਸੇਜ ਆਏ ਕਿ ਕੀ ਹੋ ਗਿਆ ਹੁਣ ਤੁਸੀਂ ਕਦੇ ਪੋਸਟਾਂ ਨਹੀਂ ਸ਼ੇਅਰ ਕੀਤੀਆਂ ਤੁਸੀਂ ਤਾ ਗੱਲ ਈ ਕਰਨੀ ਬੰਦ ਕਰ ਦਿੱਤੀ।
ਮੈਂ ਸੱਚ ਨੂੰ ਸੱਚ ਈ ਕਿਹਾ ਕਿ ਸਾਨੂੰ ਉਹ ਇੰਨਸਾਨ ਚੰਗੇ ਨਹੀਂ ਲੱਗਦੇ ਜੋਂ ਵਿਖਾਵੇ ਚ ਕੁਛ ਹੋਰ ਤੇ ਕਰਨ ਕੁਛ ਹੋਰ ਜੋਂ ਇੰਨਸਾਨ ਇੰਨਸਾਨੀਅਤ ਦੀ ਕਦਰ ਨਹੀਂ ਕਰਦੇ ਆਪਣਾਂ ਮਸ਼ਹੂਰ ਹੋਣ ਤੱਕ ਮਤਲਬ ਰੱਖਦੇ ਨੇ ਸਾਨੂੰ ਉਹ ਇੰਨਸਾਨ ਬਿਲਕੁਲ ਹੀ ਨਹੀਂ ਚੰਗੇ ਲੱਗਦੇ।
ਚਲੋ ਉਸਨੇ ਨਾਲ ਦੀ ਨਾਲ ਹੀ ਮੈਨੂੰ ਫੇਸਬੁੱਕ ਤੋਂ ਅਤੇ ਵਟਸਐਪ ਤੋਂ ਬਲੌਕ ਕਰ ਦਿੱਤਾ।
ਦੇਖੋਂ ਇਹੋ ਜਿਹੇ ਇੰਨਸਾਨ ਵੀ ਹੈਗੇਆ ਦੁਨੀਆਂ ਚ ਜਿਹੜੇ ਦੇਖਣ ਚ ਆਪਾਂ ਨੂੰ ਚੰਗੇ ਪੜ੍ਹੇ-ਲਿਖੇ ਤੇ ਸਮਝਦਾਰ ਲੱਗਦੇ ਨੇ ਤੇ ਵਿੱਚੇ ਵਿੱਚ ਕਰਨਾ ਕੁਛ ਹੋਰ।
ਜੇਕਰ ਉਸ ਦਾ ਨਾਮ ਸ਼ੇਅਰ ਕੀਤਾ ਜਾਵੇ ਤਾਂ ਸੱਚ ਵੀ ਨਹੀਂ ਮੰਨਣਾ ਕਿਸੇ ਨੇਂ ਕਿਉਂਕਿ ਅਗਲਾ ਤਾ ਕੇਵਲ ਪੋਸਟਾਂ ਵੇਖ ਕੇ ਹੀ ਇੰਨਸਾਨ ਦੀ ਸੋਚ ਨੂੰ ਪੋਸਟਾਂ ਦੀ ਤਰ੍ਹਾਂ ਚੰਗਾ ਸਮਝ ਲੈਂਦਾ ਹੈ। ਫੇਸਬੁੱਕ ਤੇ ਕਿਹੜਾ ਕੋਈ ਕਿਸੇ ਨੂੰ ਜਾਣਦਾ ਹੁੰਦਾ ਜਾ ਕਿਸੇ ਨਾਲ ਵਰਤਿਆ ਹੁੰਦਾ ਹੈ।
ਸੋ ਇਸ ਕਰਕੇ ਕਦੇ ਵੀ ਫੇਸਬੁੱਕ ਤੇ ਕਿਸੇ ਇੰਨਸਾਨ ਦੀਆਂ ਚੰਗੀਆਂ ਸਿੱਖਿਆ ਦਾਇਕ ਲਿਖਤਾਂ ਪੋਸਟਾ ਵੇਖ ਕੇ ਹੀ ਉਸਨੂੰ ਚੰਗਾ ਨਹੀਂ ਸਮਝਣਾ ਚਾਹੀਦਾ।

ਜਗਨ ਉੱਗੋਕੇ ਧਾਲੀਵਾਲ, 9915598209

ਕਿਸਾਨੀ ਮੋਰਚਾ - ਜਗਨ ਉੱਗੋਕੇ ਧਾਲੀਵਾਲ

ਬਾਹਰੋਂ ਆਵੇ ਇੰਨਾਂ ਨੂੰ ਚੰਗਾ ਫੰਡ
ਇਹ ਬੇਈਮਾਨ ਲੈਂਦੇ ਆਪਸ ਵਿੱਚ ਵੰਡ,
ਸੜਕਾਂ ਜਾਮ ਕਰਨ ਦਾ ਥਿਆ ਗਿਆ ਇਹਨਾਂ ਨੂੰ ਨਵਾਂ ਢੰਗ
ਬਗੈਰ ਮਤਲਬ ਤੋਂ ਚੱਕ ਕੇ ਝੰਡਾ ਪਾਉਂਦੇ ਡੰਡ
ਬਾਹਰੋਂ ਆਵੇ ਇੰਨਾਂ ਨੂੰ ਚੰਗਾ ਫੰਡ
ਇਹ ਬੇਈਮਾਨ ਆਪਸ ਵਿੱਚ ਲੈਂਦੇ ਵੰਡ,
ਮਜ਼ਦੂਰਾਂ ਨੂੰ ਪਿੰਡਾਂ ਚ ਇਹ ਦੱਬਦੇ 24ਘੰਟੇ ਕੰਮ ਲੈ ਕੇ ਵੀ ਨਾ ਛੱਡਦੇ
ਕਹਿ ਦਿੰਦੇ ਨੇ ਜੇਕਰ ਸਾਡੇ ਨਾਲ ਕੰਮ ਨਹੀਂ ਕਰਨਾ
ਤਾਂ ਫੇਰ ਸਾਡੇ ਖੇਤਾਂ ਚ ਨਹੀਂ ਵੜਨਾ
ਮਜ਼ਦੂਰਾਂ ਨੇ ਦਿੱਲੀ ਧਰਨੇ ਚ ਇਹਨਾਂ ਦਾ ਪੂਰਾ ਸਾਥ ਸੀ ਦਿੱਤਾ
ਪਰ ਇਹ ਬੇਈਮਾਨਾਂ ਨੇ ਮਜ਼ਦੂਰਾਂ ਨੂੰ ਫੇਰ ਵੀ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ
ਆਮ ਜਨਤਾ ਨੂੰ ਕਰਦੇ ਬੜਾਂ ਇਹ ਤੰਗ
ਬਾਹਰੋਂ ਆਵੇ ਇੰਨਾਂ ਨੂੰ ਚੰਗਾ ਫੰਡ
ਇਹ ਬੇਈਮਾਨ ਆਪਸ ਵਿੱਚ ਲੈਂਦੇ ਵੰਡ,
ਹਰੇਕ ਚੀਜ਼ ਦੇ ਨਾਲ ਨਾਲ ਕਣਕ ਤੂੜੀ ਇਹਨਾਂ ਦੇ ਘਰ ਦੀ
ਇਹਨਾਂ ਦੀ ਨੀਤ ਫੇਰ ਵੀ ਨਹੀਂ ਭਰਦੀ
ਹੋਰ ਨਸ਼ਿਆਂ ਦੇ ਨਾਲ ਨਾਲ ਇਹ ਚੰਗੀ ਦਾਰੂ ਪੀਣ ਘਰਦੀ
ਜਿਉਂਦੇ ਜੀਅ ਹੀ ਜਮੀਰ ਇਹਨਾਂ ਦੀ ਮਰਗੀ
ਬੱਸ ਅੈਵੇ ਮੈਕਾ ਚ ਬੋਲ ਬੋਲ ਕੇ ਪਾਉਂਦੇ ਡੰਡ
ਬਾਹਰੋਂ ਆਵੇ ਇੰਨਾਂ ਨੂੰ ਚੰਗਾ ਫੰਡ
ਇਹ ਬੇਈਮਾਨ ਆਪਸ ਵਿੱਚ ਲੈਂਦੇ ਵੰਡ,
ਨਾਂ ਇਹ ਆਪ ਕੰਮ ਕਰਦੇ
ਹੱਦੋਂ ਵੱਧ ਲੈਣ ਕਰਜ਼ੇ
ਐਵੇਂ ਪੁੱਠੇ ਪੰਗੇ ਲੈਂਦੇ
ਟਿੱਕ ਕੇ ਨਾ ਬਹਿੰਦੇ
ਬੜਾਂ ਕਰਦੇਂ ਨੇ ਢੰਗ
ਨਾ ਇਹ ਮਜ਼ਦੂਰ ਨਾ ਇਹ ਹੀ ਕਿਸਾਨ ਆ
ਇਹਨਾਂ ਹੋਣਾ ਚਾਹੀਦਾ ਮਾਣ ਤਾਣ ਆ
ਕਰਨੀ ਚਾਹੀਦੀ ਹੈ ਇਹਨਾਂ ਦੀ ਝੰਢ
ਬਾਹਰੋਂ ਆਵੇ ਇੰਨਾਂ ਨੂੰ ਚੰਗਾ ਫੰਡ
ਇਹ ਬਈਮਾਨ ਆਪਸ ਵਿੱਚ ਲੈਂਦੇ ਵੰਡ।

ਲਿਖਤ ਜਗਨ ਉੱਗੋਕੇ ਧਾਲੀਵਾਲ 9915598209

ਕੁਦਰਤ ਦੀ ਖੂਬਸੂਰਤੀ ਨੂੰ ਲਫ਼ਜ਼ਾਂ ਵਿੱਚ ਪ੍ਰੋਣ ਵਾਲੀ ਕਲਮ: ਵੀਰਪਾਲ ਕੌਰ ਮਾਨ - ਜਗਨ ਉੱਗੋਕੇ ਧਾਲੀਵਾਲ

ਕੁਦਰਤ ਦੀ ਖੂਬਸੂਰਤੀ ਨੂੰ ਲਫ਼ਜ਼ਾ ਵਿੱਚ ਪ੍ਰੋਣ ਵਾਲੀ ਕਲਮ ਦੀ ਮਾਲਿਕ ਵੀਰਪਾਲ ਕੌਰ ਮਾਨ ਗੁਰੂਸਰ ਦੇ ਕੁਝ ਵਿਚਾਰ ਤੇ ਸਬਦ ਆਪ ਸਭ ਨਾਲ ਸਾਂਝੇ ਕਰ ਰਿਹਾ ਹਾਂ। ਮੈਂ ਉਮਰ ਚ ਭਾਵੇਂ ਛੋਟੀ ਆ ਪਰ ਫਿਰ ਵੀ ਉਹ ਜਿੰਦਗੀ ਦਾ ਇਕ ਸੱਚ ਬਣ ਕੇ ਲੋਕਾਂ ਦੇ ਮਨਾਂ ਵਿੱਚ ਉਭਰੇ  ਸਵਾਲਾਂ ਦਾ ਹਿੱਸਾ ਬਣ ਸਾਹਮਣੇ ਆ ਰਹੀ ਹੈ।
                ਪਰਮਾਤਮਾ ਹਰ ਇੱਕ ਇਨਸਾਨ 'ਚ' ਕੋਈ ਨਾ ਕੋਈ ਕਲਾਂ ਜ਼ਰੂਰ ਬਖਸ਼ਦਾ ਹੈ  ਤੇ ਹਰ ਇਨਸਾਨ ਉਸਨੂੰ ਕਰਨ ਦੇ ਕਾਬਿਲ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਹੀ ਬਠਿੰਡੇ ਜਿਲ੍ਹੇ ਦੇ ਤਲਵੰਡੀ ਸਾਬੋ ਦੇ ਨਜ਼ਦੀਕ ਪੈਂਦੇ ਪਿੰਡ ਗੁਰੂਸਰ ਵਿਖੇ ਰਹਿਣ ਵਾਲ਼ੀ ਵੀਰਪਾਲ ਕੌਰ ਮਾਨ ਨੂੰ ਵੀ ਉਸ ਪ੍ਰਮਾਤਮਾ ਨੇ ਕਲਮ ਬਖਸ਼ੀ ਹੈ।
ਵੀਰਪਾਲ ਕੌਰ ਮਾਨ ਦਾ ਜਨਮ ਪਿਤਾ ਸ੍ਰੀ ਜਸਵੰਤ ਸਿੰਘ ਮੌੜ ਦੇ ਘਰ ਮਾਤਾ ਗੁਰਦੀਪ ਕੌਰ ਜੀ ਦੀ ਕੁੱਖੋਂ ਹੋਇਆ  ਉਸ ਦਾ ਬਚਪਨ ਆਮ ਕੁੜੀਆਂ ਵਾਂਗ ਖੁਸ਼ੀਆ ਭਰਿਆ ਸੀ। ਵੀਰਪਾਲ ਕੌਰ ਮਾਨ ਇਸ ਵਕਤ ਟੀਚਰ ਦੀ ਨੋਕਰੀ  ਕਰ ਰਹੀ ਹੈ। ਐਮ. ਸੀ. ਏ , ਐਮ. ਟੈਂਕ (ਕੰਪਿਊਟਰ ਸਾਇੰਸ) ਤੋਂ  ਬਾਅਦ ਹੁਣ ਮਾਨ ਐਮ. ਏ . ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਹੈ। ਮਾਨ ਨੂੰ ਪੰਜਾਬੀ ਭਾਸ਼ਾ ਨਾਲ ਬੇਹੱਦ ਪਿਆਰ ਹੈ ਹੋਰ ਤਾਂ ਹੋਰ ਵੀਰਪਾਲ ਕੌਰ ਮਾਨ ਦਾ ਇਹੀ ਸੁਪਨਾ  ਹੈ  ਕਿ ਪਰਮਾਤਮਾ ਦੀ ਮਿਹਰ ਹੋਵੇ ਪੀ .ਐੱਚ. ਡੀ . ਵੀ ਪੰਜਾਬੀ ਚ  ਕਰ ਸਕੇ ।
               ਲਿਖਣ ਦੀ ਕਲਾਂ ਤਾ ਪਰਮਾਤਮਾ ਦੀ ਦੇਂਣ ਹੈ ਪਰ ਇਹ ਕਲ਼ਮ ਨਿੱਖਰ ਕੇ ਦਸਵੀਂ ਜਮਾਤ ਵਿੱਚ ਬਾਹਰ ਆਈ। ਕਵਿਤਾਵਾਂ ਪੜ੍ਹਨ ਦਾ ਤਾਂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਕ ਸੀ ਪਰ ਕੁਝ ਲਿਖ਼ਣ ਦਾ ਆਤਮ-ਵਿਸ਼ਵਾਸ ਦਸਵੀਂ ਵਿੱਚ ਹੀ ਆਇਆਂ ਲਿਖਦੇ- ਲਿਖ਼ਦੇ ਜਦੋਂ ਰਚਨਾਵਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਾਂ ਪਾਠਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈਆ ਤਾਂ ਪਾਠਕਾਂ ਨੇਂ ਕਿਤਾਬ ਦੀ ਮੰਗ ਕੀਤੀ। ਪਰ ਕਿਤਾਬ ਇੰਨੇ ਜਲਦੀ ਸਮੇਂ ਚ ਰਲੀਜ਼ ਕਰਨੀ ਬਹੁਤ ਮੁਸ਼ਕਲ ਸੀ। ਪਾਠਕਾਂ ਦੀ ਕਿਤਾਬ ਲਈ ਵੱਧ ਰਹੀ ਮੰਗ ਨੇਂ ਕਲਮ ਰੱਖਣ ਨਹੀਂ ਦਿੱਤੀ। ਕੁਝ ਹੀ ਸਮੇਂ ਬਾਅਦ ਪਾਠਕਾਂ ਦੇ ਰੂਬਰੂਹ ਕਵਿਤਾਵਾਂ ਦੀ ਕਿਤਾਬ ਬਾਗ਼ੀ ਅਲਫ਼ਾਜ਼ ਪੇਸ਼ ਕੀਤੀ।
ਪਾਠਕਾਂ ਦਾ ਇਸ ਬਾਗ਼ੀ ਅਲਫ਼ਾਜ਼ ਕਿਤਾਬ ਨੂੰ ਭਰਵਾਂ ਹੁੰਗਾਰਾ ਮਿਲਿਆ
                ਇਹ ਕਿਤਾਬ ਵਿਚਲੀਆਂ ਕਵਿਤਾਵਾਂ ਇਸ ਤਰ੍ਹਾਂ ਹਨ :-

"ਕੁੜੀਆਂ ਵਾਂਗਰ ਨਹੀਂ ਘੁੱਟ ਘੁੱਟ ਜੀਣਾਂ ਮੈਂ,
ਮੇਰੇ ਅੰਦਰ ਉੱਠਦੇ ਜੋ ਖ਼ਿਆਲ ਬਾਗ਼ੀ ਨੇਂ।
ਸਿਸਟਮ ਚ ਬਹੁਤ ਕੁਝ ਗ਼ਲਤ ਹੋ ਰਿਹਾ,
ਉਸ ਉੱਤੇ ਉੱਠਦੇ ਮੇਰੇ ਸੁਵਾਲ ਬਾਗ਼ੀ ਨੇ । "
              ਵੀਰਪਾਲ ਕੌਰ ਮਾਨ ਦੀ ਕਲਮ ਜ਼ਿਆਦਾਤਰ ਕੁੜੀਆਂ ਦੇ ਬਾਰੇ 'ਚ ' ਹੀ ਚਲਦੀ ਹੈ ਜਿਵੇਂ ' ਆਪਾਂ ਸਭ ਨੂੰ ਪਤਾ ਹੈ ਕਿ ਅੱਜ ਕੱਲ੍ਹ ਦੇ ਸਮੇਂ ਚ ਕੁੜੀਆਂ ਦੇ ਖਾਣ ਪੀਣ ਤੇ ਰੋਕ ਕੁੜੀਆਂ ਦੀ ਪੜ੍ਹਾਈ ਤੇ ਰੋਕ , ਹਰ ਵਕਤ ਕੁੜੀਆਂ ਨੂੰ ਚਾਰੇ ਪਾਸਿਓਂ ਗੁਲਾਮ ਹੀ ਬਣਾ ਕੇ ਰੱਖਿਆ ਜਾਂਦਾ ਹੈ  ਅਤੇ ਕੁੜੀਆਂ ਨੂੰ ਕੁੱਖ  ' ਚ 'ਹੀ ਮਰਵਾਇਆ ਜਾਂਦਾ ਹੈ।

ਇਸ ਤਰ੍ਹਾਂ ਜਿਵੇਂ ਕਿ " ਕੁੜੀਆਂ"

"ਕੁੜੀਆਂ ਨੂੰ ਕੁੱਖ ਚ ਹੀ ਮਰਵਾਉਂਦੇ ਨੇ ਲੋਕੀ,
ਅਣਜੰਮੀ ਦੀਆਂ ਸਧਰਾਂ ਮਿਟਾਉਂਦੇ ਨੇ ਲੋਕੀਂ।
ਜਨਮ ਲੈ ਵੀ ਲਵੇ ਨੇੰ ਲੋਕੀਂ ।
ਪੂਜਾ ਕਰਕੇ ਉਸਦੇ ਪੈਰੀ ਹੱਥ ਲਗਾਉਂਦੇ ਨੇਂ ਲੋਕੀਂ।
'ਮਾਨ' ਕਿਉ ਨਹੀ ਸਤਿਕਾਰ ਦੇ ਪਾਉਂਦੇ ਨੇ ਲੋਕੀ।
ਕਿਉ ਉਸਦੀ ਹਸਤੀ ਨੂੰ ਮਿਟਾਉਂਦੇ ਨੇ ਲੋਕੀਂ ।"
              ਇਸ ਦੇ ਨਾਲ ਨਾਲ ਵੀਰਪਾਲ ਕੌਰ ਮਾਨ ਦਾ ਕੁਦਰਤੀ ਸੋਮਿਆਂ ਨੂੰ ਬਚਾ ਕੇ ਰੱਖਣਾ।
ਪੰਜਾਬੀ ਸੱਭਿਆਚਾਰ ਨਾਲ ਜੁੜੇ ਕੇ ਰਹਿਣਾ ਮਾਂਨ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ ।
" ਧਰਤ ਪੰਜਾਬ ਦੀ "
ਇਹ ਉਹ ਹੈ ਧਰਤ ਪੰਜਾਬ ਦੀ,
ਜਿੱਥੇ ਵੱਗਦੇ ਪੰਜ ਦਰਿਆ।
ਜਿਥੇ ਰਾਂਝੇ ਮੱਝਾ ਚਾਰਦੇ,
ਹੀਰਾਂ ਨੂੰ ਲੈਂਦੇ ਵੰਝਲੀ ਤੇ ਮਸਤ ਬਣਾ।
ਜਿੱਥੇ ਚਰਖ਼ੇ ਦੀ ਹੂਕ ਨਾਲ ਹੀਰਾਂ,
ਲੈਂਦੀਆਂ ਜੋਗੀਆ ਨੂੰ ਪਹਾੜੋਂ ਲਾਹ।
ਅੱਕ ਵੀ ਹੋ ਜਾਣ ਮਿੱਠੇ ਜਿਥੇ ,
ਧਰਤੀ ਦਿੰਦੀ ਸੋਨਾ ਉਗਾ।
ਏਥੇ ਪੈਂਦੇ ਲੁੱਡੀ, ਗਿੱਧੇ, ਭੰਗੜੇ, ਵਿੱਚ ਮਸਤੀ ਧੂੜ ਅੰਬਰੀਂ ਦਿੰਦੇ ਚੜ੍ਹਾ ।
ਏਥੇ ਧੂੰਏ ਬਣ  ਰੋਂਦੀਆਂ ਮੁਟਿਆਰਾਂ,
ਦੁੱਖ ਲੈਂਦੀਆਂ ਸਭ ਤੋਂ ਲੁਕਾ ।
ਜਿਥੇ ਹਵਾਵਾਂ ਵੰਡਦੀਆਂ ਸੁਨੇਹੇ ਪਿਆਰ ਦੇ,
ਲੈਂਦੀਆਂ ਪੂਰੀ ਕਾਇਨਾਤ ਨੂੰ ਆਪਣੇ " ਚ " ਸਮਾਂ।
ਮਾਨ ਜੰਮੀ ਉਸ ਪਵਿੱਤਰ ਧਰਤ ਤੇ,
ਜਿੱਥੇ ਗੁਰੂ-ਪੀਰਾ ਲਏ ਨੇ ਡੇਰੇ ਲਾ।"

              ਵੀਰਪਾਲ ਕੌਰ ਮਾਨ ਜੀ ਦੀ ਸੋਂਚ ਅਤੇ ਕਲਮ ਦੋਵੇਂ ਹੀ ਸੱਚ ਦੇ ਰਸਤੇ ਦਿਖਾਉਂਦੀਆਂ ਨੇ ਹਮੇਸ਼ਾ ਹੱਕ ਸੱਚ ਲਈ ਮਰਨਾ ਅਤੇ ਆਪਣੀ ਸਚਾਈ ਤੇ ਖੜ੍ਹੇ ਰਹਿਣ ਦੀ ਸਿੱਖਿਆ ਮਿਲਦੀ ਹੈ ਮਾਨ ਦੀਆਂ ਲਿਖਤਾਂ ਤੋਂ ਜਿਵੇਂ  ਕਿ -
"ਹੱਕਾਂ ਲਈ ਲੜਨਾ"
ਸਤਿਕਾਰ ਵਿੱਚ ਸਾਨੂੰ ਝੁੱਕਣਾ ਵੀ ਆਉਂਦੈ ,
 ਆਪਣੇ ਹੱਕਾਂ ਲਈ ਅੜਨਾਂ ਵੀ ਆਉਦੈ।
ਵਿੱਚ ਮੈਦਾਨੇ ਡਰਦੇ ਨਹੀਂ ਮੌਤ ਤੋਂ ਸੂਰਮੇਂ ,
ਹੌਂਸਲੇ ਨਾਲ ਸੂਲੀ ਤੇ ਚੜ੍ਹਨਾ ਵੀ ਆਉਂਦੈ।
ਨਾ ਖਾਈਏ ਨਾ ਖਾਣ ਦੇਈਏ ਹੱਕ ਆਪਣੇ,
ਸਾਨੂੰ ਦੇਸ,ਕੌਮ ਲਈ ਮਰਨਾ ਵੀ ਆਉਂਦੈ।
ਹੁਣ ਹੋਰ ਨਾ ਅਜਮਾ ਸਰਕਾਰੇ ਸਾਨੂੰ,
ਗੋਲੀ ਅੱਗੇ ਹਿੱਕ ਤਾਣ ਕੇ ਖੜ੍ਹਨਾਂ ਵੀ ਆਉਂਦੈ।
ਮਾਨ ਸਦਕੇ ਜਾਵਾਂ ਪੰਜਾਬੀਆਂ ਦੀ ਦਲੇਰੀ ਤੋਂ,
ਵਾਰ ਹਿੱਕ ਤੇ ਕਰਨਾ ਤੇ ਜਰਨਾ ਵੀ ਆਉਂਦੈ। "
ਵੀਰਪਾਲ ਕੌਰ ਮਾਨ ਬਿੰਨਾਂ ਕਿਸੇ ਦੀ ਪ੍ਰਵਾਹ ਕਰਨ ਤੋਂ ਸੱਚ ਦੇ ਰਸਤੇ ਤੇ ਚੱਲ ਰਹੀ ਹੈ ਅਤੇ ਮਾਨ ਦੀ ਹਰ ਲਿਖਤ ਚ 100% ਸੱਚ ਹੀ ਸੱਚ ਬਿਆਨ ਹੁੰਦਾ ਹੈ।ਹਰ ਲਿਖਤ ਚੋ ਹੀ ਬਹੁਤ ਜ਼ਿਆਦਾ ਸਿੱਖਣ ਲਈ ਮਿਲਦਾ ਹੈ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਵੀਰਪਾਲ ਕੌਰ ਮਾਨ ਦੀ ਸੋਚ ਅਤੇ ਕਲਮ ਦੋਵਾ ਨੂੰ ਹੋਰ ਵੀ ਤਰੱਕੀ ਅਤੇ ਮਾਨ-ਸਨਮਾਨ ਮਿਲ਼ੇ।
ਆਮੀਨ
✍ਜਗਨ ਉੱਗੋਕੇ ਧਾਲੀਵਾਲ,9915598209

ਸੱਚੀ ਆ ਗੱਲਾਂ  - ਜਗਨ ਉੱਗੋਕੇ ਧਾਲੀਵਾਲ



(1) ਕੰਮਚੋਰ ਹੁੰਦਾ ਬੰਦਾ ਮਾੜਾ।
(2) ਬੇਈਮਾਨੀ ਦੋ ਨੰਬਰ ਧੰਦਾ ਮਾੜਾ।
(3) ਪਤਾ ਸਭ ਨੂੰ ਜ਼ਿੰਦਗੀ ਚ ਆਉਣਾ ਹੀ ਇੱਕ ਵਾਰੀ।
ਪਰ ਫੇਰ ਵੀ ਠੱਗੀ,ਚੋਰੀ,ਲਾਲਚ, ਅਤੇ ਹੰਕਾਰੀ ਵਹਿਮ ਭਰਮ ਦੀ ਸਭ ਨੂੰ ਨਿਰੀ ਬਿਮਾਰੀ।
(4) ਵਿਹਲੇ ਬੰਦੇ ਨੂੰ ਘਰੋਂ ਖਾਕੇ ਮੱਤ ਨਾ ਆਵੇ।
(5) ਉਹ ਬੰਦਾ ਕਾਹਦਾ ਜੋਂ ਜ਼ਿੰਦਗੀ ਚ ਆਪਣਾਂ ਸ਼ਰੀਰ ਹੀ ਨਾ ਕਮਾਵੇਂ।
ਸੱਚੀ ਮਿਹਨਤ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਜਣੇ- ਖਣੇ ਦਾ ਕੰਮ ਨਹੀਂ।
ਸਾਧਾਂ ਦੇ ਤਵੀਤਾਂ ਨਾਲ ਹੁੰਦਾ ਕੋਈ ਵੀ ਹੱਲ ਨਹੀਂ।
(6) ਜ਼ਿਆਦਾ ਕਿਸੇ ਨਾਲ ਦੋਸਤੀ ਅਤੇ ਦੁਸ਼ਮਣੀ ਮਾੜੀ
ਘਰ ਦਾ ਭੇਤੀ ਹੀ ਮਾਰਦਾ ਸਦਾ ਪੈਰ ਕੁਹਾੜੀ।
(7) ਛੋਟੀਆਂ ਛੋਟੀਆਂ ਗੱਲਾਂ ਬਾਤਾਂ ਚ ਕਰਨਾ ਕਲੇਸ਼ ਮਾੜਾ
ਕਿਸੇ ਦੀਆਂ ਗੱਲਾਂ ਸੁਣ ਕੇ ਨਾਂ ਪਾਉ ਆਪਣੇ ਘਰ ਚ ਪਾੜਾਂ।
(8) ਇਸ ਦੁੱਨੀਆ ਚ ਨਾਂ ਕੋਈ ਜ਼ਾਤ ਨਾਂ ਪਾਤ ਨਾ ਇਸ ਦੁਨੀਆਂ ਚ ਕੋਈ ਆਮ ਨਾ ਖਾਸ
ਹਮੇਸ਼ਾ ਹੀ ਜ਼ਿੰਦਗੀ ਚ ਚੰਗੀ ਸੋਚ ਰੱਖਣ ਵਾਲੇ ਇੰਨਸਾਨਾ ਨਾਲ ਪਾਉ ਲਿਹਾਜ਼।
(9) ਧੀ ਭੈਣ ਹੁੰਦੀ ਸਭ ਦੀ ਸਾਂਝੀ ਧੀਆਂ ਭੈਣਾਂ ਦਾ ਸਤਿਕਾਰ ਕਰੋਂ ਕਿਸੇ ਨਾਲ ਲਿਹਾਜ਼ ਪਾ ਕੇ ਨਾ ਯਾਰ ਮਾਰ ਕਰੋਂ।
(10) ਜਗਨ ਨੇ ਇਹ ਸਭ ਹਲਾਤਾਂ ਤੋਂ ਸਿੱਖਿਆ ਅਤੇ ਕੁਝ ਬਜ਼ੁਰਗਾਂ ਦੀਆਂ ਬਾਤਾਂ ਤੋਂ ਸਿੱਖਿਆ ਜਗਨ ਲਿਖਦਾਂ ਵੀ ਉਹੀ ਹੈ ਜੋਂ ਪੜਨ ਵਾਲੇ ਨੂੰ ਵੀ ਮਿਲਦੀ ਸਿਖਿਆ।
ਲਿੱਖਤ ਜਗਨ ਉੱਗੋਕੇ ਧਾਲੀਵਾਲ,9915598209

ਆਪਣੇ ਸੁਧਾਰ ਨਹੀਂ ਹੋ ਸਕਦਾ ਚਾਹੇ ਕੋਈ ਜਿੰਨਾ ਮਰਜ਼ੀ ਵਿਦਿਆਵਾਨ ਆਪਣਾਂ ਦਿਮਾਗ ਵਰਤ ਲਵੇ  - ਜਗਨ ਉੱਗੋਕੇ ਧਾਲੀਵਾਲ



ਜੋਂ ਇੰਨਸਾਨ ਆਪਣੇ ਆਪ ਚ ਵਿਸ਼ਵਾਸ ਨਹੀਂ ਰੱਖਦਾ।ਆਪਣੀ ਮਿਹਨਤ ਚ ਵਿਸ਼ਵਾਸ ਨਹੀਂ ਰੱਖਦਾ। ਕੰਮਚੋਰ ਹੋਵੇ।ਤਾ ਸਮਝੋਂ ਫਿਰ ਉਹ ਇੰਨਸਾਨ ਚਾਰੇ ਪਾਸਿਓਂ ਕਮਜ਼ੋਰ ਹੋ ਜਾਂਦਾ ਹੈ।ਸੋਚ ਪੱਖੋਂ ਵੀ ਕਮਜ਼ੋਰ, ਸ਼ਰੀਰ ਪੱਖੋਂ ਵੀ ਕਮਜ਼ੋਰ।
ਫੇਰ ਉਹੀ ਇੰਨਸਾਨ ਅਰਦਾਸਾਂ ਕਰ ਕਰ ਕੇ ਜ਼ਿੰਦਗੀ ਬਤੀਤ ਕਰਦਾ ਹੈ।
ਜੇਕਰ ਜ਼ਿੰਦਗੀ ਵਧੀਆ ਬਤੀਤ ਕਰਨੀ ਚਾਹੁੰਦੇ ਹੋ ਤਾਂ ਆਪਣੇ ਆਪ ਚ ਵਿਸ਼ਵਾਸ ਪੈਦਾ ਕਰੋਂ। ਆਪਣੀ ਮਿਹਨਤ ਚ ਵਿਸ਼ਵਾਸ ਰੱਖੋਂ।ਇਸ ਤੋਂ ਬਿਨਾਂ ਦੂਸਰਾਂ ਵਿਸ਼ਵਾਸ ਗ਼ਲਤ ਹੈ।
ਆਪਣੀਆਂ ਜਾਤਾਂ ਦੋ ਇਸਤਰੀ ਤੇ ਪੁਰਸ ਧਰਮ ਇੱਕ ਇੰਨਸਾਨੀਅਤ ਹੋਰ ਕੁਛ ਵੀ ਨਹੀਂ।
ਜੇਕਰ ਨਹੀ ਰਹਿ ਸਕਦੇ ਪੁੰਨ ਦਾਨ ਕਰੇ ਬਗੈਰ ਤਾ ਪੁੰਨ ਅਜਿਹੇ ਕਰੋਂ ਵੀ ਆਪਣੇ ਆਪ ਨੂੰ ਵੀ ਫਾਇਦਾ ਹੋਵੇ ਤੇ ਆਉਂਣ ਵਾਲੀਆਂ ਪੀੜ੍ਹੀਆਂ ਨੂੰ ਵੀ ਫਾਇਦਾ ਹੋਵੇ ਦਰੱਖਤ ਲਾਉ ਇੱਕ ਰੁੱਖ ਸੌ ਸੁੱਖ।
ਬਾਕੀ ਆਪਣੇ ਆਪ ਨੂੰ ਸੁਧਾਰੋ ਫਾਲਤੂ ਸਮਾਂ ਫਲਤੂ ਪੈਸਾ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ।
ਜੋਂ ਵੀ ਕੋਈ ਕਹਾਣੀਂ ਬਗੈਰਾ ਪੜਦੇ ਹਾਂ ਉਸ ਨੂੰ ਪੜ ਕੇ ਸਮਝੋਂ ਕੀ ਇਹ ਸਹੀ ਹੈ ਕਹਾਣੀਆਂ ਸਭ ਮਨਘੜ੍ਹਤ ਬਣਾ ਕੇ ਆਪਾਂ ਨੂੰ ਪੁੱਠੇ ਪਾਸੇ ਲਾਇਆ ਹੋਇਆ ਹੈ।
ਆਪਣੇ ਹਾਰਟ ਅਟੈਕ ਦਿਲ ਦੀਆਂ ਬਿਮਾਰੀਆਂ ਦਿਮਾਗ਼ੀ ਟੈਨਸਨ ਦਿਮਾਗ ਦੀਆਂ ਬਿਮਾਰੀਆਂ ਬੇਫਾਲਤੂ ਸੋਚਣਾ ਇਹੀ ਕਾਰਨ ਹੈ ਹਾਰਟ ਅਟੈਕ ਹੋਣ ਦਾ ਕਾਰਨ ਇਹੀ ਹੈ ਹੋਰ ਕੁਛ ਨਹੀਂ ਹੈ।
ਜ਼ਿੰਦਗੀ ਚ ਹਮੇਸ਼ਾ ਇਕੱਲੇ ਰਹੋਂ ਉਨੇ ਹੀ ਖੁਸ ਰਹੋ ਗੇ।
ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਆਮ ਹੀ ਪੜਦੇ ਸੁਣਦੇ ਹਾਂ।
ਸਾਡੇ ਨਾਲ ਧੱਕਾ ਹੁੰਦਾ ਇਹ ਹੁੰਦਾ ਫਲਾਣਾ ਇੱਕ ਦੂਸਰੇ ਦੇ ਪਿੱਛੇ ਲੱਗ ਲੱਗ ਵੀਡੀਓਜ਼ ਪੋਸਟਾਂ ਕਰਨੀਆਂ ਇਹ ਸਬ ਅਫਵਾਹਾਂ ਹੀ ਨੇ ਹੋਰ ਕੁਛ ਨਹੀਂ। ਇਹ ਸਭ ਬਕਵਾਸ ਹੈ ਕੁਸ ਵੀ ਨਹੀਂ ਹੁੰਦਾ ਹੈ। ਜੇਕਰ ਕੋਈ ਵੀ ਇੰਨਸਾਨ ਫਾਲਤੂ ਕਿਸੇ ਦੀ ਨਾ ਸੁਣੇ ਨਾ ਕਰੇ ਆਪਣੀ ਮਿਹਨਤ ਚ ਵਿਸ਼ਵਾਸ ਰੱਖੇ ਤਾ ਆਪਣੇ ਆਪ ਦੇਸ ਦਾ ਸੁਧਾਰ ਹੋਵੇਗਾ।
ਹੁਣ ਤੱਕ ਜੋਂ ਵੀ ਤਕਨੀਕ ਤਰੱਕੀ ਕੀਤੀ ਹੈ ਇੰਨਸਾਨ ਨੇਂ ਕੀਤੀ ਹੈ। ਪਰ ਫੇਰ ਵੀ ਇੰਨਸਾਨ ਆਪਣੇ ਦਿਮਾਗ ਦੀ ਸਹੀ ਵਰਤੋਂ ਨੀ ਕਰਦਾ ਜਿੰਨੇਂ ਵੀ ਅਵਾਜਾਈ ਦੇ ਸਾਧਨ ਬਿਜਲੀ ਦੇ ਸਾਧਨ ਘਰ,
ਹੋਰ ਤਾਂ ਹੋਰ ਧਾਰਮਿਕ ਅਸਥਾਨ ਵੀ ਇੰਨਸਾਨ ਨੇਂ ਬਣਾਏ ਨੇ।
ਕਿਸੇ ਦੇਵੀ ਦੇਵਤੇ ਨੇ ਕੀ ਬਣਾਇਆ ਇਸ ਦੁਨੀਆਂ ਚ ਜੇ ਕੁਛ ਬਣਾਇਆ ਤਾਂ ਦੱਸੋਂ ਜਾ ਆਪਣਾਂ ਕਿਸੇ ਸ਼ਕਤੀ ਤਾਂਤਰਿਕਾਂ ਨੇ ਦੇਵੀਂ ਦੇਵਤੇ ਨੇ ਫਾਇਦਾ ਕੀਤਾ ਉਹ ਦੱਸੋਂ।
ਮੇਰੀ ਸੋਚ ਤਾਹੀ ਕਿਸੇ ਇੰਨਸਾਨ ਨਾਲ ਨਹੀਂ ਮਿਲਦੀ ਮੈਂ ਇਕੱਲਾ ਹੀ ਰਿਹਾ ਪਹਿਲਾਂ ਤੋਂ ਹੋਰ ਤਾਂ ਹੋਰ ਕਿਸੇ ਘਰ ਦੇ ਮੈਂਬਰ ਨਾਲ ਵੀ ਮੇਰੀ ਸੋਚ ਨਹੀਂ ਮਿਲਦੀ। ਜੋਂ ਮਾਂ ਪਿਉ ਨੇ ਮੈਨੂੰ ਜੰਮਿਆ ਉਨ੍ਹਾਂ ਨਾਲ ਵੀ ਮੇਰੀ ਸੋਚ ਨਹੀਂ ਮਿਲੀ।
ਪਹਿਲੀ ਗੱਲ ਤਾਂ ਇਹ ਆ ਹੁਣ ਦੇ ਸਮੇਂ ਚ ਜਦੋਂ ਕੋਈ ਵੀ ਇੰਨਸਾਨ ਆਪਣੇ ਘਰੋਂ ਨਿਕਲਦਾ ਚਾਹੇ ਕਿਸੇ ਵੀ ਕੰਮ ਲਈ ਤਾ ਬੱਸ ਕੋਈ ਆਪਣੇ ਆਪ ਵਿਸ਼ਵਾਸ ਨਹੀਂ ਰੱਖਦਾ ਰੱਬ ਤੇ ਵਿਸ਼ਵਾਸ।
ਮੰਨ ਲਵੋ ਆਪਾ ਮੋਟਰਸਾਈਕਲ ਤੇ ਜਾਂਦੇ ਹਾ ਮੂਹਰੇ ਕੁਦਰਤੀ ਕੁੱਤਾ ਆਜੇ ਕਹਿਣਗੇ ਰੱਬ ਨੇ ਕਰਤਾ ਹੁਣ ਰੱਬ ਦਾ ਆਪਣੇ ਨਾਲ ਕੀ ਸਬੰਧ ਹੈ। ਜਦੋਂ ਆਪਣੇ ਕੋਲ ਚੰਗਾ ਦਿਮਾਗ ਚੰਗੀ ਸੇਹਤ ਉਸਨੂੰ ਵਰਤੋਂ।
ਨਾ ਕਿਸੇ ਨੂੰ ਕੋਈ ਖਾਣ ਪੀਣ ਦਾ ਪਤਾ ਜਦੋਂ ਕੋਈ ਇੰਨਸਾਨ ਬਿਮਾਰ ਹੁੰਦਾ ਤਾ ਵੀ ਰੱਬ ਨੇ ਕਰਤਾ ਰੱਬ ਦਾ ਕੀ ਕਸੂਰ ਆ।
ਆਪਾ ਆਪਣੇ ਦਿਮਾਗ ਨਾਲ ਕਿਉ ਨਹੀ ਚਲਦੇ ਜਦੋਂ ਆਪਾਂ ਨੂੰ ਪਤਾ ਨਸਾ ਸਿਹਤ ਲਈ ਹਾਨੀਕਾਰਕ ਹੈ,
ਜੋ ਨਸ਼ਾ ਹੈਂ ਤਬਾਕੂ,ਬੀੜੀ, ਸਿਗਰਟ, ਸ਼ਰਾਬ,ਸਭ ਤੇ ਲਿਖਿਆ ਹੁੰਦਾ ਸਿਹਤ ਲਈ ਹਾਨੀਕਾਰਕ ਫੇਰ ਆਪਾਂ ਆਪਣੇ ਦਿਮਾਗ ਨਾਲ ਕਿਉ ਨਹੀ ਚਲਦੇ।
ਰਸਤੇ ਚ ਕਿਸੇ ਸਾਧਨ ਦਾ ਚਲਾਣ ਹੋ ਜਾਵੇ ਅਸੀ ਤਾ ਵੀ ਕਹਿੰਦੇ ਹਾ ਰੱਬ ਨੇ ਕਰਤਾ ਰੱਬ ਦਾ ਕੀ ਕਸੂਰ ਹੈ।
ਆਪਣੇ ਵੱਲੋਂ ਡਾਕੂਮੈਟਾ ਕਾਗਜ਼ਾਂ ਸਮੇਤ ਸਹੀ ਰਹੋਂ ਮਤਲਬ ਕੋਈ ਨਹੀਂ ਵੀ ਕਿਸੇ ਦਾ ਚਲਾਣ ਹੋਜ਼ੇ।
ਫੇਰ ਆਪਾਂ ਕਹਿੰਦੇ ਹਾਂ ਆਪਣੇ ਦੇਸ਼ ਰਿਸ਼ਵਤ ਚਲਦੀ ਹੈ ਨਾ ਰਿਸ਼ਵਤ ਦਿਉ ਆਪਣੇ ਵੱਲੋਂ ਆਪ ਸਹੀ ਰਹੋਂ ਜਿਥੇ ਆਪਾਂ ਨੂੰ ਪਤਾ ਆਪਾਂ ਕਸੂਰਵਾਰ ਹਾਂ ਉਥੇ ਸਜ਼ਾ ਭੁਗਤੋ।
ਫੇਰ ਆਪਾਂ ਕਹਿੰਦੇ ਹਾ ਆਪਣੇ ਦੇਸ਼ ਚ ਸਫਾਈ ਨਹੀਂ ਬੱਸ ਕਹਿਣ ਦੀਆਂ ਗੱਲਾਂ ਬਾਤਾਂ ਨੇਂ। ਜੇਕਰ ਹਰੇਕ ਦੇਸ ਦਾ ਨਾਗਰਿਕ ਆਪਣੀ ਜੁੰਮੇਵਾਰੀ ਸਮਝੇਂ ਆਪਣੇ ਆਪਣੇ ਘਰ ਅੱਗੇ ਸਫ਼ਾਈ ਕਰੇ ਤਾ ਆਪਣੇ ਆਪ ਗੰਦਗੀ ਦੂਰ।
ਫੇਰ ਕਹਿੰਦੇ ਹਾ ਦਰੱਖਤ ਘਟ ਗੲੇ ਆਪਣੇ ਆਪੋਂ ਆਪਣੀ ਜੁੰਮੇਵਾਰੀ ਸਮਝੋਂ ਹਰ ਇੱਕ ਨੂੰ ਚਾਹੀਦਾ ਆਪਣਾਂ ਇੱਕ ਇੱਕ ਦਰੱਖਤ ਲਾਵੇ ਉਸ ਦੀ ਦੇਖਭਾਲ ਕਰੇਂ ਸਾਰਾ ਕੁਸ ਹੀ ਠੀਕ ਐ।
ਫੇਰ ਆਪਾਂ ਕਹਿ ਦਿੰਦੇ ਹਾਂ ਮਹਿੰਗਾਈ ਹੈਂ ਆਮਦਨ ਘੱਟ ਹੈ ਆਪਣਾਂ ਆਪ ਦੇਖ ਕੇ ਚਲੋਂ ਜਦੋਂ ਆਪਾਂ ਨੂੰ ਪਤਾ ਆਪਾਂ ਨਹੀਂ ਸਾਧਨ ਖਰੀਦਣ ਯੋਗ ਨਾ ਸਾਧਨ ਲਵੋ।
ਜਿੰਨਾ ਸਮਾਂ ਆਪਾਂ ਰੀਸ ਕਰਨੋਂ ਨਹੀਂ ਹਟਦੇ। ਆਪਣੇ ਦਿਮਾਗ ਨਾਲ ਆਪ ਨਹੀਂ ਚੱਲਦੇ।ਆਪਣੀ ਸੋਚ ਮੁਤਾਬਕ ਅਜ਼ਾਦ ਹੋ ਕੇ ਨਹੀਂ ਚੱਲਦੇ ਤਾ ਕੁਛ ਵੀ ਨਹੀਂ ਹੋਣਾ।
ਇਸ ਕਰਕੇ ਆਪਣੇ ਵੱਲੋਂ ਆਪ ਸਹੀ ਰਹੋਂ।
ਨਾਲ਼ੇ ਆਪਣੀ ਤਰੱਕੀ ਨਾਲ਼ੇ ਆਪਣੇ ਦੇਸ ਦੀ ਤਰੱਕੀ ਆਪਣੀ ਆਪਣੀ ਜੁੰਮੇਵਾਰੀ ਹਰੇਕ ਇਨਸਾਨ ਹੀ ਸਮਝੇਂ।
ਜਗਨ ਉੱਗੋਕੇ ਧਾਲੀਵਾਲ,9915598209

ਹਮਸਫ਼ਰ ਨਾਲ ਜਾਤ ਨਹੀ ਵਿਚਾਰ ਮਿਲਣੇ ਚਾਹੀਦੇ ਨੇ - ਜਗਨ ਉੱਗੋਕੇ ਧਾਲੀਵਾਲ

ਆਪਾਂ ਸਭ ਜਾਣਦੇ ਹਾਂ ਕਿ ਜ਼ਿੰਦਗੀ ਦਾ ਸਫਰ ਬਹੁਤ ਲੰਮਾ ਹੁੰਦਾ ਹੈ।ਇਸ ਕਰਕੇ ਕੋਈ ਵੀ ਇੰਨਸਾਨ ਜ਼ਿੰਦਗੀ ਦਾ ਲੰਮਾ ਸਫ਼ਰ ਇਕੱਲਾ ਨਹੀਂ ਤੈਅ ਕਰ ਸਕਦਾਂ। ਚਲੋ ਬਾਕੀ ਹਰੇਕ ਇਨਸਾਨ ਦੀ ਆਪਣੀ ਆਪਣੀ ਸੋਚ ਹੈ। ਜਿਵੇਂ ਕਿਸੇ ਨੂੰ ਚੰਗਾ ਲੱਗਦਾ ਹੈ ਉਸ ਹਿਸਾਬ ਨਾਲ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ।
ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਚ ਅਨਪੜ੍ਹਤਾ ਸੀ। ਅਨਪੜ੍ਹਤਾ ਦੇ ਨਾਲ ਨਾਲ ਲੋਕਾਂ ਦੀ ਸੋਚ ਵੀ ਬਹੁਤ ਘੱਟ ਸੀ,ਇਸ ਕਰਕੇ ਕਿਸੇ ਦੀ ਕੋਈ ਵੀ ਖ਼ਵਾਹਿਸ਼ ਨਹੀਂ ਸੀ। ਕੇਵਲ ਉਮਰ ਦੇ ਹਿਸਾਬ ਨਾਲ ਵਿਆਹ ਕਰਵਾਉਣ ਤੱਕ ਮਤਲਬ ਹੁੰਦਾ ਸੀ ਹਰੇਕ ਇਨਸਾਨ ਦਾ ਇਸ ਕਰਕੇ ਜਿਥੇ ਵੀ ਕੋਈ ਪਰਿਵਾਰ ਚੋਂ ਕਹਿੰਦਾਂ ਸੀ ਤਾ ਚੁੱਪ-ਚਾਪ ਉਥੇ ਹੀ ਵਿਆਹ ਕਰਵਾ ਲਿਆ ਜਾਂਦਾ ਸੀ ਤੇ ਕੋਈ ਵੀ ਕਿਸੇ ਪ੍ਰਕਾਰ ਦੀ ਸੁਕਾਇਤ ਨਹੀਂ ਹੁੰਦੀ ਸੀ ਤੇ ਇਸ ਕਰਕੇ ਹੀ ਕੋਈ ਵੀ ਰਿਸ਼ਤਾ ਵੀ ਨਹੀਂ ਟੁੱਟਦਾ ਸੀ। ਇਸ ਤੋਂ ਇਲਾਵਾ ਹੋਰ ਕੋਈ ਅੱਗੇ ਵੱਧੂ ਸੋਚ ਨਹੀਂ ਸੀ ਕਿਉਂਕਿ ਅਨਪੜ੍ਹਤਾ ਸੀ ਬੱਸ ਕੰਮ ਇਹੀ ਸੀ ਖਾਣ ਪੀਣ ਦੇ ਗੁਜ਼ਾਰੇ ਲਈ ਖੇਤੀ ਹੁੰਦੀ ਇਸ ਦੇ ਨਾਲ ਨਾਲ ਉਸ ਵਕ਼ਤ ਲੋਕ ਮਾਲ ਚਾਰਦੇ ਸੀ।
ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਦੇ ਸਮੇਂ ਚ ਹਰੇਕ ਇਨਸਾਨ ਪੜਿਆ ਲਿਖਿਆ ਹੈ।  ਪੜ੍ਹਾਈ ਦੇ ਨਾਲ-ਨਾਲ ਹਰ ਵਿਸੇ ਬਾਰੇ ਜਾਣਕਾਰੀ ਵੀ ਹੈ। ਕੰਪਿਊਟਰ ਯੁੱਗ ਤੇ ਹਰੇਕ ਇਨਸਾਨ ਕੋਲ ਟੱਚ ਫੋਨ ਹੈ। ਦਿਮਾਗ ਇੰਨਾ ਤੇਜ ਹੋ ਗਿਆ ਕਿ ਹਰੇਕ ਇਨਸਾਨ ਦੀ ਖਵਾਇਸ਼ ਵੱਧ ਗੲੀ ਹੈ। ਹੁਣ ਦੇ ਸਮੇਂ ਚ ਹਰੇਕ ਮੁੰਡਾ-ਕੁੜੀ ਘਰੋਂ ਮਾਂ ਪਿਉ ਤੋਂ ਆਜ਼ਾਦੀ ਚਹੁੰਦਾ ਤੇ ਘਰੋਂ ਮਾਂ ਪਿਉ ਤੋਂ ਅਜ਼ਾਦੀ ਕਿਸੇ ਨੂੰ ਮਿਲਦੀ ਨਹੀਂ ਇਹੀ ਕਾਰਨ ਹੈ। ਅੱਜਕਲ੍ਹ ਜ਼ਿਆਦਾਤਰ ਰਿਸਤੇ ਟੁੱਟਣ ਦਾ
ਇਸ ਕਰਕੇ ਮੁੰਡੇ-ਕੁੜੀਆਂ ਨੂੰ ਘਰੋਂ ਮਾਂ ਪਿਉ ਵੱਲੋਂ ਅਜ਼ਾਦੀ ਮਿਲਣੀ ਚਾਹੀਦੀ ਹੈ। ਜਾਤ-ਪਾਤ ਅਤੇ ਧਰਮ ਅਮੀਰੀ ਗਰੀਬੀ ਨਾਲ ਕੋਈ ਵੀ ਸੰਬੰਧ ਨਹੀਂ ਹੋਣਾ ਚਾਹੀਦਾ ਹੈ। ਜਿਥੇ ਵੀ ਕਿਸੇ ਦੀ ਸੋਚ ਵਿਚਾਰ ਮਿਲਦੇ ਨੇ ਜਿਥੇ ਵੀ ਵਿਆਹ ਕਰਵਾ ਕੇ ਅੰਦਰਲਾ ਮਨੀ ਰਾਮ ਖੁਸ ਹੈਂ। ਬੱਸ ਉਥੇ ਹੀ ਚੁੱਪ ਚਾਪ ਕਰਵਾ ਲੈਣਾ ਚਾਹੀਦਾ ਹੈ। ਇਹ ਚ ਕਿਸੇ ਦਾ ਵੀ ਸਲਾਹ ਮਸ਼ਵਰਾ ਨਹੀਂ ਹੋਣਾ ਚਾਹੀਂਦਾ ਹੈ। ਬੱਸ ਮੁੰਡਾ-ਕੁੜੀ ਅਜ਼ਾਦ ਹੋਣੇਂ ਚਾਹੀਦੇ ਨੇ। ਇਸ ਨਾਲ  ਦਾਜ-ਦਹੇਜ ਵੀ ਖਤਮ ਹੋ ਜਾਵੇਂਗਾ। ਅਤੇ ਕਰਜ਼ੇ ਤੋਂ ਵੀ ਬਚਿਆ ਜਾ ਸਕਦਾ ਹੈਂ। ਨਾਂ ਕੋਈ ਤਲਾਕ ਨਾਂ ਹੀ ਕੋਈ ਰਿਸ਼ਤਾ ਟੁੱਟੇ ਹੁਣ ਆਪਣੇ ਲੋਕ ਬਾਹਰਲੇ ਦੇਸ਼ਾਂ ਚ ਜਾਂਦੇ ਨੇ ਬਾਹਰਲੀਆਂ ਕੰਟਰੀਆ ਚ ਲੋਕ ਅਜਾਦ ਨੇਂ ਜੋਂ ਵੀ ਕਰਦੇ ਨੇ ਆਪਣੀ ਮਰਜ਼ੀ ਨਾਲ ਕਰਦੇ ਨੇ ਆਪਣੀ ਮਰਜ਼ੀ ਨਾਲ ਹੀ ਜ਼ਿੰਦਗੀ ਜਿਉਂਦੇ ਨੇ।
ਜਿੰਦਗੀ ਚ ਬਹੁਤ ਖੁਸ਼ ਨੇ ਕਰਜ਼ੇ ਤੋਂ ਮੁਕਤ ਕੋਈ ਕਿਸੇ ਪ੍ਰਕਾਰ ਦੀ ਟੈਨਸਨ ਨਹੀਂ, ਕੋਈ ਕਿਸੇ ਪ੍ਰਕਾਰ ਦਾ ਵਹਿਮ ਭਰਮ ਨਹੀਂ, ਕੋਈ ਵਿਖਾਵਾ ਨਹੀਂ ਕੋਈ ਲਾਲਚ ਨਹੀਂ ਜੋਂ ਵੀ ਕਮਾਉਂਣਾ ਉਹੀ ਖਾਣਾਂ ਬੱਸ ਨਾਂ ਕੋਈ ਕਿਸੇ ਦੀ ਆਸ ਨਾਂ ਹੀ ਝਾਕ ਬੱਸ ਆਪਣੇ ਸਿਰ ਤੇ ਮੌਜ ਕਰਦੇ ਨੇ।
ਇਸ ਕਰਕੇ ਜ਼ਿੰਦਗੀ ਚ ਆਪਣੀ ਸੋਚ ਤੇ ਅਜ਼ਾਦ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਅਜ਼ਾਦ ਕਰੋਂ।ਅਸਲੀ ਇੰਨਸਾਨੀਅਤ ਵਾਲ਼ੀ ਜ਼ਿੰਦਗੀ ਬਤੀਤ ਕਰੋਂ।
ਲਿੱਖਤ ਜਗਨ ਉੱਗੋਕੇ ਧਾਲੀਵਾਲ, 9915598209